ਪੰਥਕ ਸ਼ਕਤੀ ਕੌਂਸਲ ਵੱਲੋਂ ਹਰ ਮਹੀਨੇ ਇੱਕ "ਪੰਥਕ ਸ਼ਕਤੀ ਔਨਲਾਈਨ" ਨਾਮ ਦਾ ਈ-ਮੈਗਜ਼ੀਨ ਜਾਰੀ ਕੀਤਾ ਜਾਵੇਗਾ ਇਸ ਮੈਗਜ਼ੀਨ ਵਿਚ ਗੁਰਬਾਣੀ, ਇਤਿਹਾਸ, ਸਿੱਖ ਰਹਿਤ ਮਰਿਆਦਾ ਦੇ ਨਾਲ ਨਾਲ ਪੰਥਕ ਅਤੇ ਰਾਜਨੀਤਕ ਮੁੱਦਿਆਂ ਤੇ ਵੀ ਜਾਣਕਾਰੀ ਭਰਪੂਰ ਲੇਖ ਹੋਣਗੇ। ਪੰਥ ਪ੍ਰਸਿੱਧ ਵਿਦਵਾਨ ਗਿਆਨੀ ਦਲੇਰ ਸਿੰਘ ਜੀ ਜੋਸ਼ ਨੂੰ ਇਸ ਦੇ ਪਹਿਲੇ ਔਨਲਾਈਨ ਸੰਪਾਦਕ ਨਿਯੁਕਤ ਕੀਤਾ ਗਿਆ ਹੈ ਅਤੇ ਇਸਦਾ ਪਹਿਲਾ ਐਡੀਸ਼ਨ ਜਨਵਰੀ 2023 ਵਿੱਚ ਆਵੇਗਾ।